ਹੋਲਾ ਮਹੱਲਾ ਦੌਰਾਨ ਸਵੱਛਤਾ ਰੱਖਣ ਲਈ ਹਦਾਇਤਾਂ ਜਾਰੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 19 ਮਾਰਚ ,2024
ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਨਗਰ ਕੋਂਸਲ ਨੂੰ ਹਦਾਇਤ ਕੀਤੀ ਹੈ ਕਿ ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਕ੍ਰਮਵਾਰ 21 ਤੋ 23 ਅਤੇ 24 ਤੋਂ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂਧਾਮਾਂ ਦੇ ਦਰਸ਼ਨਾ ਲਈ ਆਉਦੀਆਂ ਹਨ।
ਮੇਲਾ ਅਫਸਰ ਨੇ ਕਿਹਾ ਹੈ ਕਿ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਦੱਸਿਆ ਹੈ ਕਿ ਮੁੱਖ ਮਾਰਗ ਤੇ ਦੁਕਾਨਾਂ ਵਾਲੇ ਸੜਕਾਂ ਦਾ ਕਾਫੀ ਹਿੱਸਾ ਕਵਰ ਕੇ ਨਜਾਇਜ਼ ਕਬਜਾ ਕਰ ਲੈਂਦੇ ਹਨ, ਜਿਸ ਨਾਲ ਕਿ ਰਸਤਾ ਤੰਗ ਹੋਣ ਕਾਰਨ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਤੋ ਇਲਾਵਾ ਮੁੱਖ ਮਾਰਗ ਅਤੇ ਕੁਝ ਕੁ ਹੋਰ ਥਾਵਾਂ ਤੇ ਪਾਣੀ ਵੀ ਖੜ੍ਹ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਦਿੱਤੇ ਸੁਝਾਅ ਤੇ ਗੋਰ ਕਰਕੇ ਤੁਰੰਤ ਮੇਲਾ ਖੇਤਰ ਦੇ ਕੋਨੇ ਕੋਨੇ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਨੂੰ ਪੂਰੀ ਤਰਾਂ ਸਾਫ ਸੁਥਰਾ ਰੱਖਿਆ ਜਾਵੇ, ਜਿਸ ਨਾਲ ਬਾਹਰੋ ਆਉਣ ਵਾਲੇ ਸ਼ਰਧਾਲੂਆਂ ਨੂੰ ਢੁਕਵਾ ਮਾਹੋਲ ਮਿਲ ਸਕੇ।